ਕਮਿਊਨਿਟੀ ਸੁਰੱਖਿਆ ਬਿਆਨ (COMMUNITY SAFETY STATEMENT) 2018/19

ਵਿਕਟੋਰੀਆ ਨੂੰ ਸੁਰੱਖਿਅਤ ਰੱਖਣਾ ਸਭ ਤੋਂ ਵੱਧ ਮਹੱਤਵਪੂਰਣ ਹੈ।

2016 ਵਿੱਚ, ਵਿਕਟੋਰੀਆ ਦੀ ਸਰਕਾਰ ਨੇ ਪਹਿਲਾ ਕਮਿਊਨਿਟੀ ਸੁਰੱਖਿਆ ਬਿਆਨ ਜਾਰੀ ਕੀਤਾ ਸੀ – ਸਾਡੇ ਰਾਜ ਨੂੰ ਸੁਰੱਖਿਅਤ ਰੱਖਣ ਦੀ ਇੱਕ ਵਿਆਪਕ ਯੋਜਨਾ, ਜਿਸ ਵਿੱਚ 2022 ਤਕ 3135 ਨਵੇਂ ਫਰੰਟਲਾਈਨ ਅਤੇ ਮਾਹਿਰ ਪੁਲਿਸ ਅਧਿਕਾਰੀਆ ਦੀ ਭਰਤੀ ਕਰਨਾ ਸ਼ਾਮਿਲ ਹੈ।

ਕਮਿਊਨਿਟੀ ਸੁਰੱਖਿਆ ਬਿਆਨ 2018/19 ਸਰਕਾਰ ਅਤੇ ਵਿਕਟੋਰੀਆ ਪੁਲਿਸ ਦੇ ਯਤਨਾਂ ਨੂੰ ਮੁੜ ਵਚਨਬੱਧ ਕਰਦਾ ਹੈ, ਨਾਲ ਹੀ ਸਾਡੇ ਕੰਮ ਨੂੰ ਅੱਗੇ ਵਧਾਉਂਦੇ ਹੋਏ ਸਾਡੇ ਰਾਜ ਲਈ ਲੋੜੀਂਦਾ ਪੁਲਿਸ, ਸੁਰੱਖਿਆ ਅਤੇ ਰੋਕਥਾਮ ਨੂੰ ਪ੍ਰਦਾਨ ਕਰਦਾ ਹੈ।

ਇਸ ਵਿੱਚ ਪਹਿਲੇ ਬਿਆਨ ਵਿੱਚ ਲਾਗੂ ਕੀਤੇ ਸੁਧਾਰਾਂ ਨੂੰ ਜਾਰੀ ਰੱਖਣਾ ਸ਼ਾਮਿਲ ਹੈ, ਅਤੇ ਨਾਲ ਹੀ ਅਪਰਾਧ ਨੂੰ ਨਿਸ਼ਾਨਾ ਬਣਾਉਣ ਅਤੇ ਇਸਦੀ ਰੋਕਥਾਮ ਕਰਨ ਲਈ ਪੁਲਿਸ ਦੁਆਰਾ ਲੋੜੀਂਦਾ ਮਾਹਿਰ ਤਕਨਾਲੋਜੀ ਅਤੇ ਸਮੱਗਰੀ ਵੀ ਪ੍ਰਦਾਨ ਕਰਨਾ ਹੈ।

ਤੁਹਾਡੇ ਲਈ ਕਮਿਊਨਿਟੀ ਸੁਰੱਖਿਆ ਬਿਆਨ 2018/19 ਦਾ ਕੀ ਮਤਲਬ ਹੈ

ਵਧੇਰੀ ਪੁਲਿਸ

 • 2018/19 ਤਕ ਐਟਰੀਸ਼ਨ ਦਰ ਤੋਂ ਵੱਧ 825 ਅਤਿਰਿਕਤ ਪੁਲਿਸ ਕਰਮਚਾਰੀਆਂ ਦੇ ਨਾਲ ਨਵੇਂ ਪੁਲਿਸ ਕਰਮਚਾਰੀਆਂ ਦੀ ਭਰਤੀ ਜਾਰੀ ਰੱਖਣਾ
 • 24-ਘੰਟੇ ਪੁਲਿਸ ਸਟੇਸ਼ਨ ਖੁੱਲੇ ਅਤੇ ਪਹੁੰਚਯੋਗ ਰੱਖਣ ਦੀ ਵਚਨਬੱਧਤਾ ਨੂੰ ਜਾਰੀ ਰੱਖਣਾ
 • ਪਬਲਿਕ ਟ੍ਰਾਂਸਪੋਰਟ ਸਿਸਟਮ ਵਿੱਚ ਹੋਰ PSOs ਨਿਯੁਕਤ ਕਰਨੇ
 • ਫਰੰਟਲਾਈਨ ਪੁਲਿਸ ਨੂੰ ਸ਼ਰੀਰ ਵਿੱਚ ਲਗਾਏ ਜਾਣ ਵਾਲੇ ਕੈਮਰੇ ਦੇ ਕੇ, ਸਬੂਤ ਇੱਕਠੇ ਕਰਨ ਦੀ ਨਵੀਂ ਸਮਰੱਥਾ ਪ੍ਰਦਾਨ ਕਰਨਾ
 • ਵਿਕਟੋਰੀਆ ਪੁਲਿਸ ਦੇ ਅਤਿ-ਆਧੁਨਿਕ ਇਨਟੇਲੀਜੇਂਸ ਸਿਸਟਮ ਦੀ ਸ਼ੁਰੂਆਤ ਕਰਨਾ, ਜਾਣਕਾਰੀ ਦੀਆਂ ਕੜੀਆਂ ਜੋੜਨਾ ਜਿਸਨਾਲ ਗਿਰਫਤਾਰੀਆਂ ਛੇਤੀ ਕਰਨਾ
 • ਵਧੇਰੀ ਪੁਲਿਸ ਅਤੇ PSOs ਨੂੰ ਮੋਬਾਇਲ ਤਕਨਾਲੋਜੀ ਪ੍ਰਦਾਨ ਕਰਨੀ, ਜਿਸ ਨਾਲ ਉਨ੍ਹਾਂ ਨੂੰ ਸੰਚਾਲਨ ਸੰਬੰਧੀ ਜਾਣਕਾਰੀ ਤਕ ਸਾਰਥਕ ਤੌਰ ‘ਤੇ ਪਹੁੰਚ ਮਿਲ ਸਕੇ
 • ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਕੇ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਲਈ ਹੋਰ ਸਖਤ ਸਜ਼ਾ
 • ਸਾਰੇ 54 ਪੁਲਿਸ ਸੇਵਾ ਖੇਤਰਾਂ ਵਿੱਚ ਵਿਕਟੋਰੀਆ ਪੁਲਿਸ ਦੇ Eyewatch Facebook ਪੇਜ਼ਾਂ ਦੀ ਪੂਰੀ ਸ਼ੁਰੂਆਤ
 • ਸੰਗੀਨ ਅਤੇ ਵਿਵਸਥਿਤ ਅਪਰਾਧੀਆਂ ਵਲੋਂ ਤਕਨਾਲੋਜੀ ਨਾਲ ਕੀਤੇ ਜੁਰਮਾਂ ਨਾਲ ਮੁਕਾਬਲਾ ਕਰਨ ਲਈ ਨਵੇਂ ਮਾਹਿਰ ਪੁਲਿਸ ਅਧਿਕਾਰੀ
 • ਅਪਰਾਧ ਜਦੋਂ ਅਤੇ ਜਿੱਥੇ ਹੁੰਦਾ ਹੈ, ਉੱਥੇ ਉਸੇ ਵੇਲ੍ਹੇ ਇਸਦਾ ਮੁਕਾਬਲਾ ਕਰਨ ਲਈ ਨਵੇਂ ਮੋਬਾਇਲ ਪੁਲਿਸ ਸਟੇਸ਼ਨ।

ਵਧੇਰੀ ਸੁੱਰਖਿਆ

 • ਗੈਰ-ਕਾਨੂੰਨੀ ਬੰਦੂਕ ਸੰਬੰਧੀ ਅਪਰਾਧ ਤੇ ਪਾਬੰਦੀ ਲਾਉਣ ਅਤੇ ਹਿੰਸਕ ਅਪਰਾਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਨਵੀਂ Firearm Prohibition Order ਯੋਜਨਾ ਨੂੰ ਲਾਗੂ ਕਰਨਾ
 • ਜ਼ਮਾਨਤ ਅਤੇ ਰਿਮਾਂਡ ਸੁਧਾਰਾਂ ਦਾ ਹੋਰ ਔਖਾ ਕੀਤਾ ਜਾਣਾ
 • ਪੁਲਿਸ ਅਤੇ ਐਮਰਜੇਂਸੀ ਸੇਵਾ ਕਰਮਚਾਰੀਆਂ ਨੂੰ ਸੱਟ ਪੁਜਾਉਣ ਜਾਂ ਧਮਕੀ ਦੇਣ ਲਈ ਹੋਰ ਸਖਤ ਸਜਾਵਾਂ
 • ਵੱਧ ਅਪਰਾਧੀਆਂ ਨੂੰ ਲੰਮੀਆਂ ਸਜਾਵਾਂ ਦੇ ਕੇ ਜਵਾਬਦੇਹ ਠਹਿਰਾਣਾ
 • ਨਿਆਂ ਪ੍ਰਣਾਲੀ ਦੁਆਰਾ ਪੀੜਿਤਾਂ ਨਾਲ ਵਿਵਹਾਰ ਕਰਨ ਦੇ ਤਰੀਕੇ ਨੂੰ ਸੁਧਾਰਨਾ
 • ਸਕ੍ਰੈਪ ਧਾਤ ਲਈ ਨਕਦ ਦੇਣ ਤੇ ਪਾਬੰਦੀ ਲਾਉਣਾ, ਜਿਸਨਾਲ ਵਿਵਸਥਿਤ ਅਪਰਾਧ ਤੋਂ ਇੱਕ ਮੁੱਖ ਮਾਲੀਆ ਤਰੀਕਾ ਖੋਹ ਲੈਣਾ
 • ਅਪਰਾਧ ਕਰਨ ਵਾਲੇ ਨੌਜਵਾਨਾਂ ਲਈ ਨਵੇਂ ਆਰਡਰਾਂ, ਸੁਵਿਧਾਵਾਂ ਅਤੇ ਸਜਾਵਾਂ ਨਾਲ ਹੋਰ ਸਖਤ ਡੰਡ ਦੇਣੇ
 • ਸਥਾਨਕ ਪੱਧਰ ਤੇ ਅਪਰਾਧ ਨੂੰ ਹਟਾਉਣ ਲਈ ਵਾਧੂ ਮੋਬਾਇਲ ਪੁਲਿਸ ਯੁਨਿਟ।

ਵਧੇਰੀ ਰੋਕਥਾਮ

 • ਵਧੇਰੇ ਵਿਕਟੋਰੀਆਈ ਲੋਕਾਂ ਨੂੰ ਉਨ੍ਹਾਂ ਦੀਆਂ ਲਤਾਂ ਦਾ ਇਲਾਜ ਕਰਨ ਲਈ ਵਧੇਰੇ ਡ੍ਰਗ ਰਿਹਾਬ ਬੈਡ ਉਪਲਬਧ ਕਰਾਉਣੇ
 • ਨਵੇਂ ਨੌਜਵਾਨ ਮਾਹਿਰ ਪੁਲਿਸ ਅਧਿਕਾਰੀਆਂ ਨੂੰ ਨਿਯੁਕਤ ਕਰਨਾ ਤਾਂਜੋ ਅਸੁਰੱਖਿਅਤ ਨੌਜਵਾਨਾਂ ਵਲੋਂ ਕੀਤੇ ਜਾਣ ਵਾਲੇ ਅਪਰਾਧਾਂ ਦੇ ਖਤਰੇ ਨੂੰ ਘੱਟ ਕੀਤਾ ਜਾ ਸਕੇ
 • ਨੌਜਵਾਨਾਂ ਲਈ ਅਤੇ ਖਾਸ ਬਰਾਦਰੀਆਂ ਵਿੱਚ ਅਪਰਾਧ ਦੇ ਮੁੱਖ ਕਾਰਨਾਂ ਨੂੰ ਨਿਸ਼ਾਨਾ ਬਣਾਉਣ ਲਈ ਨਵੀਆਂ ਪਹਿਲਾਂ
 • ਸਥਾਨਕ ਬਰਾਦਰੀਆਂ ਲਈ ਆਪਣੇ ਖੇਤਰਾਂ ਵਿੱਚ ਅਪਰਾਧ ਦੀ ਰੋਕਥਾਮ ਕਰਨ ਦੀ ਗਤੀਵਿਧੀ ਤੇ ਕਾਬੂ ਪਾਉਣ ਦੇ ਵਧੇਰੇ ਮੌਕੇ
 • Crime Stoppers ਅਤੇ Neighbourhood Watch ਵਰਗੇ ਸੰਗਠਨਾਂ ਲਈ ਵਧੇਰੀ ਸਹਾਇਤਾ
 • ਮੇਲਬੋਰਨ ਦੇ CBD ਵਿੱਚ ਨਵੇਂ ਸੁਰੱਖਿਆ ਉਪਾਅ
 • ਪੁਲਿਸ ਨੂੰ ਸੰਪਰਕ ਕਰਨ ਅਤੇ ਗੈਰ-ਸੰਕਟਕਾਲੀਨ ਸਮੱਸਿਆਵਾਂ ਲਈ ਨਵੇਂ ਤਰੀਕੇ।